ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਗਰਾਊਂਡ ਨਾਲ ਜੁੜਨ: ਸਰਪੰਚ ਸੁਖਵਿੰਦਰ
ਮਾਛੀਵਾੜਾ ਸਾਹਿਬ, 25 ਮਈ (ਇੰਜ. ਜਸਬੀਰ ਸਿੰਘ) - ਨੇੜਲੇ ਪਿੰਡ ਮੁਬਾਰਕਪੁਰ ਵਿਖੇ ਬਾਬਾ ਦੀਪ ਸਿੰਘ ਸ਼ਹੀਦ ਜੀ ਕ੍ਰਿਕਟ ਕਲੱਬ ਵਲੋਂ ਐੱਨ.ਆਰ.ਆਈ. ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੀਆਂ 16 ਟੀਮਾਂ ਨੇ ਭਾਗ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ ਪਿੰਡ ਸਹਿਜੋ ਮਾਜਰਾ ਅਤੇ ਛੌੜੀਆਂ ਬੇਟ ਵਿਚਕਾਰ ਖੇਡਿਆ ਗਿਆ ਜਿਸ ਵਿਚ ਸਹਿਜੋ ਮਾਜਰਾ ਦੀ ਟੀਮ ਨੇ ਜਿੱਤ ਪ੍ਰਾਪਤ 21 ਹਜ਼ਾਰ ਰੁਪਏ ਪਹਿਲਾ ਇਨਾਮ ਹਾਸਲ ਕੀਤਾ ਜਦਕਿ ਛੌੜੀਆਂ ਬੇਟ ਨੇ ਦੂਜਾ ਇਨਾਮ 15 ਹਜ਼ਾਰ ਰੁਪਏ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਕਾਲਸ ਕਲਾਂ ਦੀ ਟੀਮ ਤੀਜੇ ਅਤੇ ਟਾਂਡਾ ਕਾਲੀਆ ਦੀ ਟੀਮ ਚੌਥੇ ਨੰਬਰ ’ਤੇ ਰਹੀ। ਸਰਪੰਚ ਸੁਖਵਿੰਦਰ ਸਿੰਘ ਮੁਬਾਰਕਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗਰਾਊਂਡ ਨਾਲ ਜੁੜਨਾ ਚਾਹੀਦਾ ਹੈ ਜਿਸ ਨਾਲ ਜਿੱਥੇ ਸਰੀਰ ਤੰਦੁਰਸਤ ਰਹਿੰਦਾ ਹੈ ਉੱਥੇ ਮਾਨਸਿਕ ਵਿਕਾਸ ਵੀ ਹੁੰਦਾ ਹੈ। ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਜਮੇਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ, ਅਜੈਬ ਸਿੰਘ, ਛਿੰਦਰਪਾਲ, ਸੁਖਵਿੰਦਰ ਸਿੰਘ ਬਿੰਨੀ, ਸਤਪਾਲ ਸਿੰਘ (ਸਾਰੇ ਪੰਚ), ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ, ਅਜੀਤ ਸਿੰਘ, ਗੁਰਦੇਵ ਸਿੰਘ, ਮੱਖਣ ਸਿੰਘ, ਸੁਖਜੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਫਤਹਿ ਸਿੰਘ, ਸੋਹਣ ਸਿੰਘ, ਨਾਇਬ ਸਿੰਘ, ਮਹਿੰਦਰ ਸਿੰਘ, ਅਜੈਬ ਸਿੰਘ, ਰਾਜੂ ਆਸਟ੍ਰੇਲੀਆ, ਜੈਮਲ ਸਿੰਘ, ਮਹਿਕਪ੍ਰੀਤ ਸਿੰਘ, ਦੀਪ ਮੁਬਾਰਕਪੁਰ, ਮਨੀ ਕਾਹਲੋਂ ਵੀ ਮੌਜੂਦ ਸਨ।
No comments
Post a Comment